ਸਟ੍ਰੋਕ ਦੇ ਲੱਛਣ
English Arabic (العربية) Chinese - Traditional (繁體中文) Chinese - Simplified (简体中文) Greek (Ελληνικά) Hindi (हिन्दी) Italian (Italiano) Korean (한국어) Vietnamese (Tiếng Việt) Punjabi (ਪੰਜਾਬੀ)
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਕਿਸੇ ਨੂੰ ਸਟ੍ਰੋਕ ਹੋ ਰਿਹਾ ਹੈ?
Stroke Foundation ਸਟ੍ਰੋਕ ਦੇ ਸਭ ਤੋਂ ਵੱਧ ਆਮ ਲੱਛਣਾਂ ਨੂੰ ਯਾਦ ਰੱਖਣ ਦੇ ਇੱਕ ਸੌਖੇ ਤਰੀਕੇ ਵਜੋਂ ਹੇਠਾਂ ਦਿੱਤੇ ਟੈਸਟ ਦੀ ਸਿਫਾਰਸ਼ ਕਰਦੀ ਹੈ। ਇਸ ਟੈਸਟ ਦੀ ਵਰਤੋਂ ਕਰਨ ਵਿੱਚ ਇਹ ਸਧਾਰਣ ਸਵਾਲ ਪੁੱਛਣਾ ਸ਼ਾਮਲ ਹੈ:
- ਚਿਹਰਾ ਉਨ੍ਹਾਂ ਦੇ ਚਿਹਰੇ ਦੀ ਜਾਂਚ ਕਰੋ। ਕੀ ਉਨ੍ਹਾਂ ਦਾ ਮੂੰਹ ਹੇਠਾਂ ਨੂੰ ਢਿਲਕ ਗਿਆ ਹੈ?
- ਬਾਹਵਾਂ ਕੀ ਉਹ ਦੋਵੇਂ ਬਾਹਾਂ ਉੱਪਰ ਨੂੰ ਚੁੱਕ ਸਕਦੇ ਹਨ?
- ਬੋਲੀ ਕੀ ਉਨ੍ਹਾਂ ਦੀ ਬੋਲੀ ਸਪੱਸ਼ਟ ਨਹੀਂ ਹੈ? ਕੀ ਉਹ ਤੁਹਾਡੀ ਗੱਲ ਸਮਝਦੇ ਹਨ?
- ਸਮਾਂ ਨਾਜ਼ੁਕ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਵੇਖਦੇ ਹੋ ਤਾਂ ਤੁਰੰਤ 000 ਨੂੰ ਫ਼ੋਨ ਕਰੋ।
ਤੇਜ਼ੀ ਨਾਲ ਸੋਚੋ, ਤੇਜ਼ੀ ਨਾਲ ਕਾਰਵਾਈ ਕਰੋ
ਦਿਮਾਗੀ ਦੌਰਾ ਹਮੇਸ਼ਾ ਇੱਕ ਡਾਕਟਰੀ ਐਮਰਜੈਂਸੀਹੁੰਦਾ ਹੈ। ਜਿੰਨਾ ਚਿਰ ਸਟ੍ਰੋਕ ਬਿਨਾਂ ਇਲਾਜ ਦੇ ਰਹਿੰਦਾ ਹੈ, ਸਟ੍ਰੋਕ ਨਾਲ ਸੰਬੰਧਿਤ ਦਿਮਾਗ ਦੇ ਨੁਕਸਾਨ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ। ਲੱਛਣ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਐਮਰਜੈਂਸੀ ਡਾਕਟਰੀ ਇਲਾਜ ਜਿਉਂਦੇ ਰਹਿਣ ਅਤੇ ਸਫ਼ਲ ਮੁੜ-ਸਿਹਤਯਾਬੀ ਦੀ ਸੰਭਾਵਨਾ ਵਿੱਚ ਸੁਧਾਰ ਕਰਦਾ ਹੈ।
ਸਟ੍ਰੋਕ ਦੇ ਹੋਰ ਲੱਛਣ
ਚਿਹਰੇ ਦੀ ਕਮਜ਼ੋਰੀ, ਬਾਂਹ ਦੀ ਕਮਜ਼ੋਰੀ ਅਤੇ ਬੋਲਣ ਵਿੱਚ ਮੁਸ਼ਕਿਲ ਸਟ੍ਰੋਕ ਦੇ ਸਭ ਤੋਂ ਆਮ ਸੰਕੇਤ ਜਾਂ ਲੱਛਣ ਹਨ, ਪਰ ਇਹ ਇਕੱਲੇ ਲੱਛਣ ਨਹੀਂ ਹਨ।
ਸਟ੍ਰੋਕ ਦੇ ਹੇਠ ਲਿਖੇ ਲੱਛਣ ਇਕੱਲੇ ਜਾਂ ਇਕੱਠੇ ਵਾਪਰ ਸਕਦੇ ਹਨ:
- ਸਰੀਰ ਦੇ ਕਿਸੇ ਵੀ ਜਾਂ ਦੋਨਾਂ ਪਾਸਿਆਂ 'ਤੇ ਚਿਹਰੇ, ਬਾਂਹ ਜਾਂ ਲੱਤ ਦੀ ਕਮਜ਼ੋਰੀ ਜਾਂ ਸੁੰਨ ਹੋਣਾ ਜਾਂ ਅਧਰੰਗ ਹੋਣਾ
- ਬੋਲਣ ਜਾਂ ਸਮਝਣ ਵਿੱਚ ਮੁਸ਼ਕਿਲ
- ਚੱਕਰ ਆਉਣੇ, ਸੰਤੁਲਿਨ ਦੀ ਕਮੀ ਜਾਂ ਬਿਨਾਂ ਕਿਸੇ ਕਾਰਨ ਡਿੱਗ ਪੈਣਾ
- ਇੱਕ ਜਾਂ ਦੋਨਾਂ ਅੱਖਾਂ ਵਿੱਚ ਨਜ਼ਰ ਦੀ ਕਮੀ, ਅਚਾਨਕ ਧੁੰਦਲਾ ਦਿਖਾਈ ਦੇਣਾ ਜਾਂ ਨਜ਼ਰ ਘਟਣੀ
- ਸਿਰ ਦਰਦ, ਆਮ ਤੌਰ 'ਤੇ ਤੀਬਰ ਅਤੇ ਅਚਾਨਕ ਸ਼ੁਰੂ ਹੋਣਾ ਜਾਂ ਸਿਰ ਦਰਦ ਦੀ ਕਿਸਮ ਵਿੱਚ ਨਾ ਸਮਝਾਈ ਜਾ ਸਕਣ ਵਾਲੀ ਤਬਦੀਲੀ
- ਨਿਗਲਣ ਵਿੱਚ ਮੁਸ਼ਕਲ
ਕਈ ਵਾਰ ਲੱਛਣ ਥੋੜ੍ਹੇ ਸਮੇਂ ਵਿੱਚ ਗਾਇਬ ਹੋ ਜਾਂਦੇ ਹਨ, ਜਿਵੇਂ ਕਿ ਕੁਝ ਮਿੰਟਾਂ ਵਿੱਚ। ਜਦੋਂ ਅਜਿਹਾ ਵਾਪਰਦਾ ਹੈ, ਤਾਂ ਇਹ ਇੱਕ ਖ਼ੂਨ ਦੀ ਕਮੀ ਨਾਲ ਪੈਣ ਵਾਲਾ ਅਸਥਾਈ ਦਿਮਾਗੀ ਦੌਰਾ (TIA - transient ischaemic attack) (ਟੀ.ਆਈ.ਏ.) ਹੋ ਸਕਦਾ ਹੈ। TIA ਦੇ ਬਾਅਦ, ਤੁਹਾਡੇ ਸਟ੍ਰੋਕ ਦਾ ਖ਼ਤਰਾ ਵਧੇਰੇ ਹੁੰਦਾ ਹੈ। ਸਟ੍ਰੋਕ, ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦਾ ਹੈ। TIA ਇੱਕ ਚੇਤਾਵਨੀ ਹੈ ਕਿ ਤੁਹਾਨੂੰ ਸਟ੍ਰੋਕ ਹੋ ਸਕਦਾ ਹੈ ਅਤੇ ਇਹ ਅਜਿਹਾ ਵਾਪਰਨ ਤੋਂ ਰੋਕਣ ਦਾ ਮੌਕਾ ਹੋ ਸਕਦਾ ਹੈ।
ਜੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਸਟ੍ਰੋਕ ਦੇ ਲੱਛਣ ਮਹਿਸੂਸ ਹੁੰਦੇ ਹਨ, ਭਾਂਵੇਂ ਕਿ ਉਹ ਕਿੰਨ੍ਹੇ ਕੁ ਸਮੇਂ ਤੱਕ ਕਿਉਂ ਨਾ ਰਹੇ ਹੋਣ, ਤੁਰੰਤ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।
ਸਟ੍ਰੋਕਲਾਈਨ ਨਾਲ ਸੰਪਰਕ ਕਰੋ
1800 787 653 ਨੂੰ ਫ਼ੋਨ ਕਰੋ ਜਾਂ
strokeline@strokefoundation.org.au ਨੂੰ ਈਮੇਲ ਕਰੋ
ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਹੋ
ਤੁਸੀਂ ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹੋ। ਅਸੀਂ ਤੁਹਾਡੇ ਵਾਸਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ (Translating and Interpreting Service) (TIS National) ਨੂੰ ਫ਼ੋਨ ਕਰਾਂਗੇ।
ਇਹ ਕਿਵੇਂ ਕਰੀਏ:
- StrokeLine ਨੂੰ 1800 787 653 'ਤੇ ਫ਼ੋਨ ਕਰੋ।
- ਆਪਣੀ ਭਾਸ਼ਾ ਦੱਸੋ।
- ਲਾਈਨ 'ਤੇ ਇੰਤਜ਼ਾਰ ਕਰੋ।
- ਅਸੀਂ ਦੁਭਾਸ਼ੀਏ ਵਾਸਤੇ TIS National ਨੂੰ ਫ਼ੋਨ ਕਰਾਂਗੇ।
